ਮੋਬਾਈਲ ਦੀ ਡਾਟਾ ਰੋਮਿੰਗ ਦੀ ਵਰਤੋਂ ਕਰਦੇ ਸਮੇਂ ਸੁਚੇਤ ਰਹੋ। ਸਰਵਿਸ ਦੇ ਵੇਰਵਿਆਂ ਤੇ ਨਜ਼ਰ ਰੱਖੋ। (2)



ਸਕ੍ਰਿਪਟ:

ਮਰਦ ਪ੍ਰਤਿਭਾ 1: ਕੀ ਅਸੀਂ ਆਪਣੀ ਯਾਤਰਾ ਦੌਰਾਨ ਰੋਜ਼ਾਨਾ- ਦਰ ਡਾਟਾ ਰੋਮਿੰਗ ਯੋਜਨਾ ਦੀ ਵਰਤੋਂ ਕਰਨ ਜਾ ਰਹੇ ਹਾਂ?
ਔਰਤ ਪ੍ਰਤਿਭਾ 1: ਜੇ ਅਜਿਹਾ ਹੈ, ਤਾਂ ਸਾਨੂੰ ਯੋਜਨਾ ਦੇ ਵੇਰਵੇ ਜਾਣਨੇ ਚਾਹੀਦੇ ਹਨ, ਜਿਵੇਂ ਕਿ "ਇਕ ਦਿਨ" ਕਦੋਂ ਸ਼ੁਰੂ ਹੁੰਦਾ ਹੈ, ਕੀ ਖਰਚੇ ਹਰ ਮੰਜ਼ਿਲ ਦੇ ਆਧਾਰ ਤੇ ਲਏ ਜਾਂਦੇ ਹਨ ਅਤੇ ਕੀ ਇਹ ਸਕੀਮ ਸਿਰਫ ਨਿਸ਼ਚਿਤ ਨੈਟਵਰਕ ਤੇ ਲਾਗੂ ਹੁੰਦੀ ਹੈ ।
ਔਰਤ ਪ੍ਰਤਿਭਾ 2: ਜਾਂ ਅਸੀਂ ਸਿਰਫ਼ ਵਾਈ-ਫਾਈ ਸੇਵਾ ਦੀ ਵਰਤੋਂ ਕਰ ਸਕਦੇ ਹਾਂ ।
ਔਰਤ ਪ੍ਰਤਿਭਾ 1: ਜੇ ਅਜਿਹਾ ਹੈ, ਤਾਂ ਹੈਂਡਸੈਟਾਂ ਤੇ ਮੋਬਾਈਲ ਡਾਟਾ ਅਤੇ ਡਾਟਾ ਰੋਮਿੰਗ ਫੰਕਸ਼ਨ ਨੂੰ ਬੰਦ ਕਰਨਾ ਯਾਦ ਰੱਖੋ ।
ਮਰਦ ਪ੍ਰਤਿਭਾ 2: ਜੇ ਦੋਹਰਾ ਸਿਮ ਹੈਂਡਸੈਟ ਵਰਤਿਆ ਗਿਆ ਹੈ, ਤਾਂ ਯਕੀਨੀ ਬਣਾਓ ਕਿ ਸਿਮ ਕਾਰਡ ਨੂੰ ਵਿਦੇਸ਼ੀ ਵਰਤੋਂ ਲਈ ਸਹੀ ਕਾਰਡ ਸਲਾਟ ਵਿੱਚ ਰੱਖਿਆ ਗਿਆ ਹੈ ਅਤੇ ਹੈਂਡਸੈਟ ਸੈਟਿੰਗ ਦੀ ਠੀਕ ਤਰੀਕੇ ਨਾਲ ਸੰਰਚਨਾ ਕੀਤੀ ਗਈ ਹੈ ।
ਮਰਦ ਪ੍ਰਤਿਭਾ 2: ਕੀ ਜਦੋਂ ਅਸੀਂ ਵਿਦੇਸ਼ ਯਾਤਰਾ ਕਰ ਰਹੇ ਹਾਂ, ਤਾਂ ਸਾਨੂੰ ਹੈਂਡਸੈੱਟ ਰਾਹੀਂ ਇੰਟਰਨੈਟ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ, ਸਾਨੂੰ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ।
ਸੁਪਰ: ਜਦੋਂ ਤੁਸੀਂ ਮੋਬਾਈਲ ਡਾਟਾ ਰੋਮਿੰਗ ਦੀ ਵਰਤੋਂ ਕਰਦੇ ਹੋ ਤਾਂ ਧਿਆਨ ਰੱਖੋ। ਸੇਵਾ ਦੇ ਵੇਰਵੇ ਤੇ ਨਜ਼ਰ ਰੱਖੋ।
Video