ਰੇਡੀਓ ਬੇਸ ਸਟੇਸ਼ਨ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਦੇ ਹਨ। 5G ਨੈੱਟਵਰਕ ਲਈ ਪ੍ਰਭਾਵੀ ਸਹਾਇਤਾ ਨੂੰ ਯਕੀਨੀ ਬਣਾਓ।



ਸਕ੍ਰਿਪਟ:

TV VO: ਨਵੇਂ 5G ਯੁੱਗ ਵਿੱਚ, ਮੋਬਾਈਲ ਨੈੱਟਵਰਕ ਆਪਰੇਟਰ ਵੱਖ-ਵੱਖ ਥਾਵਾਂ 'ਤੇ ਰੇਡੀਓ ਬੇਸ ਸਟੇਸ਼ਨ ਸਥਾਪਤ ਕਰਨਗੇ…
ਔਰਤ ਗਾਹਕ : ਕੀ ਰੇਡੀਏਸ਼ਨ ਪੱਧਰ ਦੀ ਜਾਂਚ ਕਰਨ ਲਈ ਕਿਸੇ ਨੂੰ ਨਿਯੁਕਤ ਕੀਤਾ ਜਾਵੇਗਾ?
ਸੂਟ ਵਾਲਾ ਆਦਮੀ 1 : ਆਓ ਸਮੀਖਿਆ ਕਰੀਏ…
ਮਰਦ ਗਾਹਕ: ਰੇਡੀਏਸ਼ਨ ਸੁਰੱਖਿਆ ਦੀ ਸਮੀਖਿਆ ਕਰੀਏ? ਜਦੋਂ ਬਹੁਤ ਸਾਰੇ 5G ਬੇਸ ਸਟੇਸ਼ਨ ਹੁੰਦੇ ਹਨ ਤਾਂ ਕੀ ਇਹ ਅਸਲ ਵਿੱਚ ਸੁਰੱਖਿਅਤ ਹੁੰਦਾ ਹੈ?
ਸੂਟ ਵਾਲਾ ਆਦਮੀ 1 : ਕਮਿਉਨੀਕੇਸ਼ਨਜ਼ ਅਥਾਰਿਟੀ ਨੇ ਰੇਡੀਏਸ਼ਨ ਸੁਰੱਖਿਆ ਮਾਪਦੰਡ ਅਪਣਾਏ ਹਨ ਜੋ ਗੈਰ-ਆਇਓਨਾਈਜ਼ਿੰਗ ਰੇਡੀਏਸ਼ਨ ਸੁਰੱਖਿਆ ਬਾਰੇ ਅੰਤਰਰਾਸ਼ਟਰੀ ਕਮਿਸ਼ਨ ਦੁਆਰਾ ਨਿਯਤ ਕੀਤੇ ਗਏ ਹਨ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਮਾਨਤਾ ਪ੍ਰਾਪਤ ਹਨ।
ਸੂਟ ਵਾਲਾ ਆਦਮੀ 2: ਸਾਰੇ ਬੇਸ ਸਟੇਸ਼ਨਾਂ ਲਈ ਇਹਨਾਂ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ
Super: ਸੁਰੱਖਿਆ ਮਿਆਰ
ਗੈਰ-ਆਇਓਨਾਈਜ਼ਿੰਗ ਰੇਡੀਏਸ਼ਨ ਸੁਰੱਖਿਆ ਬਾਰੇ ਅੰਤਰਰਾਸ਼ਟਰੀ ਕਮਿਸ਼ਨ ਦੁਆਰਾ ਨਿਯਤ
ਵਿਸ਼ਵ ਸਿਹਤ ਸੰਗਠਨ ਦੁਆਰਾ ਮਾਨਤਾ ਪ੍ਰਾਪਤ
ਸੂਟ ਵਾਲਾ ਆਦਮੀ 2: ਨਾਲ ਹੀ, ਮੋਬਾਈਲ ਨੈੱਟਵਰਕ ਆਪਰੇਟਰਾਂ ਲਈ ਜ਼ਰੂਰੀ ਹੈ ਕਿ ਨਵੇਂ ਬੇਸ ਸਟੇਸ਼ਨਾਂ ਨੂੰ ਸੰਚਾਲਨ ਵਿੱਚ ਲਿਆਉਣ ਤੋਂ ਪਹਿਲਾਂ ਉਹ ਕਮਿਉਨੀਕੇਸ਼ਨਜ਼ ਅਥਾਰਿਟੀ ਤੋਂ ਪ੍ਰਵਾਨਗੀ ਲੈਣ।
Super: ਕਮਿਉਨੀਕੇਸ਼ਨਜ਼ ਅਥਾਰਿਟੀ ਦੀਆਂ ਪ੍ਰਵਾਨਗੀਆਂ
ਬਹਿਰਾ: ਮੈਨੂੰ ਹਾਲੇ ਵੀ ਸਪੱਸ਼ਟ ਨਹੀਂ ਹੈ ਕਿ ਨਾਨ-ਆਇਓਨਾਈਜ਼ਿੰਗ ਰੇਡੀਏਸ਼ਨ ਕੀ ਹੁੰਦੀ ਹੈ।
ਸੂਟ ਵਾਲਾ ਆਦਮੀ 1: ਜੇ ਤੁਹਾਡੇ ਕੋਈ ਪ੍ਰਸ਼ਨ ਹਨ, ਤਾਂ ਕਮਿਉਨੀਕੇਸ਼ਨਜ਼ ਅਥਾਰਿਟੀ ਨੂੰ 2961 6648 'ਤੇ ਕਾਲ ਕਰੋ!
ਔਰਤ ਗਾਹਕ: ਚਲੋ ਇੱਥੇ ਗੱਲ ਖਤਮ ਕਰੀਏ। ਅਸੀਂ ਤੁਹਾਨੂੰ ਸਮੀਖਿਆ ਕਰਨ ਤੋਂ ਰੋਕਣਾ ਨਹੀਂ ਚਾਹੁੰਦੇ ਹਾਂ!
ਸੂਟ ਵਾਲਾ ਆਦਮੀ 2: ਅਸੀਂ ਇੱਥੇ ਸਿਰਫ ਖਾਣੇ ਦੀ ਸਮੀਖਿਆ ਕਰਨ ਲਈ ਹਾਂ!
ਸੂਟ ਵਾਲਾ ਆਦਮੀ 3: ਸਰਵਿਸ ਬਹੁਤ ਵਧੀਆ ਹੈ!
Super: ਰੇਡੀਓ ਬੇਸ ਸਟੇਸ਼ਨ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਦੇ ਹਨ। 5G ਨੈੱਟਵਰਕ ਲਈ ਪ੍ਰਭਾਵੀ ਸਹਾਇਤਾ ਨੂੰ ਯਕੀਨੀ ਬਣਾਓ।
https://www.5g.gov.hk
Video