ਟੈਲੀਕਾੱਮ ਸੇਵਾਵਾਂ ਦੀ ਵਰਤੋਂ ਸਮਝਦਾਰੀ ਨਾਲ ਕਰੋ। ਧੋਖਾਧੜੀ ਵਾਲੀਆਂ ਕਾੱਲਾਂ ਤੋਂ ਸੁਚੇਤ ਰਹੋ



ਸਕ੍ਰਿਪਟਾਂ:

ਪੁਰਸ਼ ਵੀਓ: ਟੈਲੀਕਾੱਮ ਸੇਵਾਵਾਂ ਸਾਨੂੰ ਸਹੂਲਤ ਅਤੇ ਮਜ਼ਾ ਦਿੰਦੀਆਂ ਹਨ। ਪਰ ਸਾਨੂੰ ਉਨ੍ਹਾਂ ਦੀ ਵਰਤੋਂ ਸਮਝਦਾਰੀ ਅਤੇ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਧੋਖਾਧੜੀ ਤੋਂ ਹਮੇਸ਼ਾਂ ਚੌਕਸ ਰਹੋ।
ਪੁਰਸ਼ ਸੋਚਦਾ ਹੈ: ਮੇਰੇ ਦੋਸਤ ਬਣਨ ਦਾ ਨਾਟਕ ਕਰਨਾ ਅਤੇ ਪੈਸੇ ਉਧਾਰ ਮੰਗਣ ਲਈ ਮੈਸੇਜ ਭੇਜਣਾ?
ਨਹੀਂ ਹੋ ਸਕਦਾ!
ਮਹਿਲਾ 1 ਸੋਚਦੀ ਹੈ: ਕਮਿਊਨੀਕੇਸ਼ਨ ਅਥਾੱਰਟੀ ਮੈਨੂੰ ਕਦੇ ਕਾੱਲ ਨਹੀਂ ਕਰੇਗੀ ਅਤੇ ਮੇਰੀ ਨਿੱਜੀ ਜਾਣਕਾਰੀ ਨਹੀਂ ਮੰਗੇਗੀ। ਮੈਨੂੰ ਧੋਖਾ ਨਾ ਦਿਓ!
ਮਹਿਲਾ 2 ਸੋਚਦੀ ਹੈ: ਲੋਕਲ ਕਾੱਲਾਂ ਲਈ "+" ਚਿੰਨ੍ਹ ਨਹੀਂ ਹੋਣਾ ਚਾਹੀਦਾ।
ਸੁਪਰ: "+" ਚਿੰਨ੍ਹ ਦਰਸਾਉਂਦਾ ਹੈ ਕਿ ਕਾੱਲਾਂ ਹਾਂਗਕਾਂਗ ਦੇ ਬਾਹਰੋਂ ਆ ਰਹੀਆਂ ਹਨ
ਪੁਰਸ਼ ਵੀਓ: ਟੈਲੀਕਾੱਮ ਸਰਵਿਸ ਆਪਰੇਟਰ ਹਾਂਗਕਾਂਗ ਦੇ ਬਾਹਰੋਂ ਆਉਣ ਵਾਲੀਆਂ ਕਾੱਲਾਂ ਦੀ ਪਛਾਣ ਲਈ "+" ਚਿੰਨ ਦੀ ਵਰਤੋਂ ਕਰਦੇ ਹਨ। ਟੈਲੀਕਾੱਮ ਸੇਵਾ ਦੇ ਸਮਾਰਟ ਉਪਭੋਗਤਾ ਬਣੋ, ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਸਭ ਤੋਂ ਵਧੀਆ ਤਰੀਕਿਆਂ ਦੀ ਜਾਣਕਾਰੀ ਰੱਖੋ!
ਸੁਪਰ: ਟੈਲੀਕਾੱਮ ਸੇਵਾਂਵਾਂ ਦੀ ਵਰਤੋਂ ਸਮਝਦਾਰੀ ਨਾਲ ਕਰੋ
ਧੋਖਾਧੜੀ ਵਾਲੀਆਂ ਕਾੱਲਾਂ ਤੋਂ ਸੁਚੇਤ ਰਹੋ
Video